Date: 18-12-2024
Event Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ,ਜਲੰਧਰ ਵਿੱਚ ਮਿਤੀ 18 ਦਸੰਬਰ 2024 ਨੂੰ 5th Annual Convocation 2024’ ਦਾ ਅਯੋਜਨ ਕੀਤਾ ਗਿਆ। ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਮਾਣਯੋਗ ਚਾਂਸਲਰ ਸੰਤ ਮਨਮੋਹਨ ਸਿੰਘ ਜੀ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ ਤੇ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿਚ ਕਰਵਾਈ ਗਈ।ਕਨਵੋਕੇਸ਼ਨ ਦੀ ਸ਼ੁਰੂਆਤ ਮਾਣਯੋਗ ਸ਼ਖਸੀਅਤਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ।ਸਮਾਰੋਹ ਵਿੱਚ ਸ੍ਰੀਮਾਨ ਐਡਵੋਕੇਟ ਅਵਿਨਾਸ਼ ਰਾਏ ਖੰਨਾ (ਸਾਬਕਾ ਐਮ.ਪੀ ਹੁਸ਼ਿਆਰਪੁਰ)ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਆਦਰਸ਼ਵਾਦੀ ਅਤੇ ਪ੍ਰੇਰਕ ਸ਼ਬਦਾਂ ਰਾਹੀਂ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਵਿਦਿਆ ਦਾ ਅਸਲ ਅਰਥ ਸਿਰਫ ਡਿਗਰੀ ਹਾਸਲ ਕਰਨਾ ਨਹੀਂ, ਸਗੋਂ ਇਸਨੂੰ ਪ੍ਰਯੋਗ ਵਿੱਚ ਲਿਆਉਣ ਦੀ ਯੋਗਤਾ ਵਿਕਸਿਤ ਕਰਨੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਵਿਦਿਆਰਥੀ ਨਾ ਕੇਵਲ ਆਪਣੇ ਨਿੱਜੀ ਵਿਕਾਸ ਵਾਸਤੇ ਸਿੱਖਣ ਦੀ ਲਾਲਸਾ ਰੱਖਣ, ਸਗੋਂ ਸਮਾਜ ਦੀ ਭਲਾਈ ਲਈ ਵੀ ਯੋਗਦਾਨ ਪਾਉਣ। ਉਨ੍ਹਾਂ ਨੇ ਕਿਹਾ, ਵਿਦਿਆਰਥੀ ਕਦੇ ਵੀ ਸਵੈ-ਹਿਤ ਤੱਕ ਸੀਮਿਤ ਨਾ ਰਹਿਣ, ਸਗੋਂ ਉਹਨਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਦਾ ਨਿਭਾਅ ਵੀ ਕਰਨ ਦੀ ਲੋੜ ਹੈ। ਸੱਚਾਈ, ਨੈਤਿਕਤਾ, ਦੇ ਮੂਲ ਮੰਤਵਾਂ ਤੇ ਕਾਇਮ ਰਹਿਣ ਵਾਲੇ ਵਿਦਿਆਰਥੀ ਹੀ ਭਵਿੱਖ ਦੇ ਸਫਲ ਨੇਤਾ ਬਣਦੇ ਹਨ।ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਚੁਣੌਤੀ ਆਪਣੇ ਨਾਲ ਮੌਕੇ ਲਿਆਉਂਦੀ ਹੈ। ਜੇਕਰ ਵਿਦਿਆਰਥੀ ਦ੍ਰਿੜ ਨਿਸ਼ਚੇ, ਮਿਹਨਤ, ਅਤੇ ਨਵ ਪ੍ਰਯੋਗਸ਼ੀਲਤਾ ਨਾਲ ਕੰਮ ਕਰਨ, ਤਾਂ ਉਹ ਆਪਣੇ ਸਾਰੇ ਸਪਨੇ ਸਾਕਾਰ ਕਰ ਸਕਦੇ ਹਨ।) ਵਿਸ਼ੇਸ਼ ਮਹਿਮਾਨਾਂ ਡਾ.ਇਸ਼ਾਕ ਕੁਮਾਰ ਚੱਬੇਵਾਲ (ਐਮ.ਐਲ.ਏ),ਨੇ ਕਿਹਾ ਕਿ ਸਫਲਤਾ ਦੇ ਰਾਹ 'ਤੇ ਚਲਣ ਲਈ ਸਖ਼ਤ ਮਿਹਨਤ, ਸਮਰਪਣ ਅਤੇ ਸਹੀ ਦਿਸ਼ਾ ਜ਼ਰੂਰੀ ਹੈ।ਸਮਾਰੋਹ ਵਿੱਚ ਯੂਨੀਵਰਸਿਟੀ ਦੇ ਉਪਕੁਲਪਤੀ ਮਾਨਯੋਗ ਪ੍ਰੋ.(ਡਾ.) ਧਰਮਜੀਤ ਸਿੰਘ ਪਰਮਾਰ ਨੇ ਯੂਨੀਵਰਸਿਟੀ ਦੀ ਪ੍ਰਾਪਤੀਆਂ ਉੱਤੇ ਰੋਸ਼ਨੀ ਪਾਈ ਅਤੇ ਅਗਲੇ ਸਾਲਾਂ ਲਈ ਯੋਜਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਵਿਦਿਆਰਥੀ ਸਿਰਫ਼ ਅਕਾਦਮਿਕ ਪ੍ਰਾਪਤੀਆਂ ਨੂੰ ਮਕਸਦ ਨਾ ਬਣਾਉਣ, ਸਗੋਂ ਸਮਾਜਿਕ ਜ਼ਿੰਮੇਵਾਰੀ ਨੂੰ ਆਪਣਾ ਮੁੱਖ ਕਰਤਬ ਸਮਝਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਫਲਤਾ ਦੀਆਂ ਨਵੀਂਆਂ ਪਰਿਭਾਸ਼ਾਵਾਂ ਬਣਾਉਣ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਸੱਚੀ ਸਫਲਤਾ ਮਨੁੱਖੀ ਮੁੱਲਾਂ ਦੀ ਪਾਲਣਾ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਬਣਨ ਵਿੱਚ ਹੈ।ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਮਾਨਯੋਗ ਸੰਤ ਬਾਬਾ ਮਨਮੋਹਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਹੋਏ ਇਸ ਸਮਾਗਮ ਵਿੱਚ ਕੁੱਲ 431 (ਪੋਸਟ-ਗ੍ਰੈਜੂਏਟ ਅਤੇ ਡਾਕਟਰੇਟ) ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਜਿਨਾਂ ਵਿੱਚੋਂ ਵੱਖ-ਵੱਖ ਵਿਭਾਗਾਂ ਦੇ 8 ਵਿਦਿਆਰਥੀਆਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰਸਿੱਧ ਸ਼ਖਸੀਅਤਾਂ ਮਾਨਯੋਗ ਸੰਤ ਸਰਵਣ ਸਿੰਘ ਜੀ, (ਉਪ ਪ੍ਰਧਾਨ, SBBSMCS) ਐਸ.ਬੀ.ਬੀ.ਐਸ.ਯੂ. ਦੇ ਸਤਿਕਾਰਯੋਗ ਮੈਂਬਰ, ਸ. ਅਮਰਜੀਤ ਸਿੰਘ, ਸ. ਜੋਗਿੰਦਰ ਸਿੰਘ, ਸ. ਕੁਲਵੰਤ ਸਿੰਘ, ਸ. ਜੋਗਿੰਦਰ ਸਿੰਘ ਅਜੜਾਮ, ਸ. ਮਨੋਹਰ ਸਿੰਘ, ਸ. ਮਨਪ੍ਰੀਤ ਸਿੰਘ, ਸ. ਹਰਜਿੰਦਰ ਸਿੰਘ ਅਜੜਾਮ, ਐਡਵੋਕੇਟ ਆਰ. ਪੀ ਧੀਰ, ਬਲਦੇਵ ਸਿੰਘ ਐਡਵੋਕੇਟ, ਮੰਜੂ ਚਾਵਲਾ, ਰਣਜੀਤ ਸਿੰਘ, ਡਾ. ਅਨੀਤ ਕੁਮਾਰ, ਰਜਿਸਟਰਾਰ, ਡਾ. ਵਿਜੈ ਧੀਰ, ਡੀਨ ਅਕਾਦਮਿਕ, ਸ. ਰੂਪ ਸਿੰਘ ਡਿਪਟੀ ਰਜਿਸਟਰਾਰ, ਵੱਖ-ਵੱਖ ਵਿਭਾਗਾਂ ਦੇ ਡੀਨ, ਮੁਖੀ, ਪ੍ਰੋਫ਼ੈਸਰ ਸਹਿਬਾਨ ਵੀ ਹਾਜ਼ਰ ਸਨ। ਇਸ ਮੌਕੇ ਡਾ.ਹਰਪ੍ਰੀਤ ਸਿੰਘ, (ਪੰਜਾਬੀ ਵਿਭਾਗ)ਡਾ. ਸਿਮ੍ਰਿਤੀ ਠਾਕੁਰ ਅਤੇ ਇੰਦੂ ਸ਼ਰਮਾ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਇਤਿਹਾਸਕ ਦਿਨ ਦੇ ਸਮਾਪਨ 'ਤੇ ਡਾ. ਅਨੀਤ ਕੁਮਾਰ, ਰਜਿਸਟਰਾਰ ਨੇ ਵਿਦਿਆਰਥੀਆਂ ਨੂੰ ਮੰਗਲਮਈ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।